8.18.2009

ਕੁਝ ਨਹੀਂ ਹੋਵੇਗਾ / ਅਮਰਜੀਤ ਕੌਂਕੇ


ਸਭ ਕੁਝ ਹੋਵੇਗਾ
ਤੇਰੇ ਕੋਲ
ਇਕ ਮੇਰੇ ਕੋਲ ਹੋਣ ਦੇ
ਅਹਿਸਾਸ ਤੋਂ ਬਿਨਾ

ਸਭ ਕੁਝ ਹੋਵੇਗਾ
ਮੇਰੇ ਕੋਲ
ਤੇਰੀ ਮੋਹੱਬਤ ਭਰੀ
ਇਕ ਤੱਕਣੀ ਤੋਂ ਸਿਵਾ

ਢਕ ਲਵਾਂਗੇ ਅਸੀਂ
ਪਦਾਰਥ ਨਾਲ
ਆਪਣਾ ਆਪ
ਇਕ ਸਿਰੇ ਤੋਂ
ਦੂਜੇ ਸਿਰੇ ਤੀਕ

ਪਰ
ਕਦੇ ਮਹਿਸੂਸ ਕਰ ਕੇ ਦੇਖੀਂ
ਕਿ
ਸਭ ਕੁਝ ਹੋਣ ਦੇ ਬਾਵਜੂਦ
ਕੁਝ ਨਹੀਂ ਹੋਵੇਗਾ
ਸਾਡੇ ਕੋਲ
ਆਪਣੇ ਉਹਨਾਂ ਸੁੱਚੇ ਦਿਨਾਂ ਦੀ
ਮੁਹੱਬਤ ਜਿਹਾ

ਜਦੋਂ
ਤੇਰੇ ਕੋਲ ਕੁਝ ਨਹੀਂ ਸੀ
ਜਦੋਂ
ਮੇਰੇ ਕੋਲ
ਕੁਝ ਨਹੀਂ ਸੀ..................

੦੯੮੧੪੨
੩੧੬੯੮

3 comments:

  1. ਪਰ
    ਕਦੇ ਮਹਿਸੂਸ ਕਰ ਕੇ ਦੇਖੀਂ
    ਕਿ
    ਸਭ ਕੁਝ ਹੋਣ ਦੇ ਬਾਵਜੂਦ
    ਕੁਝ ਨਹੀਂ ਹੋਵੇਗਾ
    ਸਾਡੇ ਕੋਲ
    ਆਪਣੇ ਉਹਨਾਂ ਸੁੱਚੇ ਦਿਨਾਂ ਦੀ
    ਮੁਹੱਬਤ ਜਿਹਾ
    कौंके जी तुहदियाँ रचनावां बहुत ही भावनात्मक हुन्दियाँ ने चाहे प्रेम होवे या विरह इस रचना लई बहुत बहुत धन्य्वाद्

    ReplyDelete
  2. "ਸਭ ਕੁਝ ਹੋਣ ਦੇ ਬਾਵਜੂਦ
    ਕੁਝ ਨਹੀਂ ਹੋਵੇਗਾ "
    brilliant...what depth of thought!!!
    Eh kujh edan hai ke hath bhare hon de bawjud khali jehe hon...(the emptiness of the hands so full)

    ReplyDelete
  3. ਪਰ
    ਕਦੇ ਮਹਿਸੂਸ ਕਰ ਕੇ ਦੇਖੀਂ
    ਕਿ
    ਸਭ ਕੁਝ ਹੋਣ ਦੇ ਬਾਵਜੂਦ
    ਕੁਝ ਨਹੀਂ ਹੋਵੇਗਾ
    ਸਾਡੇ ਕੋਲ
    ਆਪਣੇ ਉਹਨਾਂ ਸੁੱਚੇ ਦਿਨਾਂ ਦੀ
    ਮੁਹੱਬਤ ਜਿਹਾ

    सच है जी....मोहब्बत जिहा सुच्चा कुज नही हो सकदा....बहुत बदिआ कविता है।

    ReplyDelete